
ਉਕਤ ਤਸਵੀਰਾ ਜਿਲਾ ਮਾਨਸਾ ਦੇ ਪਿੰਡ ਸਰਦੂਲਗੜ੍ਹ ਦੀਆ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਛੋਟੀ ਬੱਚੀ ਪੂਜਾ ਅਤੇ ਉਸ ਦੇ ਭਰਾ ਕਰਨਵੀਰ ਦੇ ਨਵੇ ਘਰ ਨੂੰ ਬਣਾਉਣ ਦਾ ਕਾਰਜ ਸ਼ੁਰੂ ਹੋ ਚੁੱਕਿਆਂ ਹੈ ਦੱਸ ਦਈਏ ਕਿ ਉਕਤ ਬੱਚੀ ਪੂਜਾ ਦੀ ਇਕ ਵੀਡਿਉ ਸ਼ੋਸ਼ਲ ਮੀਡੀਆ ਤੇ
ਵਾਿੲਰਲ ਹੋਈ ਸੀ ਜਿਸ ਵਿੱਚ ਉਸ ਵੱਲੋ ਆਪਣੇ ਮਾੜੇ ਹਾਲਾਤਾ ਬਾਰੇ ਦੱਸਿਆ ਗਿਆ ਸੀ ਕਿ ਉਸ ਦੇ ਮਾਤਾ ਪਿਤਾ ਨਹੀ ਹਨ ਤੇ ਉਹ ਆਪਣੇ ਛੋਟੇ ਭਰਾ ਨਾਲ ਘਰ ਚ ਰਹਿੰਦੀ ਹੈ ਅਤੇ ਉਹਨਾਂ ਕੋਲ ਖਾਣ ਵਾਸਤੇ ਰਾਸ਼ਨ ਵੀ ਨਹੀ ਹੈ ਜਿਸ ਤੋ ਬਾਅਦ ਕਈ ਸੰਸਥਾਵਾ ਅਤੇ ਸਮਾਜਸੇਵੀ ਲੋਕ ਪੂਜਾ ਦੀ ਮਦਦ ਲਈ ਅੱਗੇ ਆਏ ਸਨ ਇਸ ਮੌਕੇ ਪੂਜਾ ਨੇ ਆਖਿਆ ਕਿ ਉਸ ਨੂੰ ਆਪਣੇ ਨਵੇ ਬਣਨ ਜਾ ਰਹੇ ਘਰ ਦੀ
ਬਹੁਤ ਖ਼ੁਸ਼ੀ ਹੈ ਅਤੇ ਉਸ ਦੀ ਮਦਦ ਕਰਨ ਵਾਲਿਆ ਦਾ ਉਹ ਬਹੁਤ ਬਹੁਤ ਧੰਨਵਾਦ ਕਰਦੀ ਹੈ ਅਤੇ ਜਦੋ ਉਸ ਦਾ ਘਰ ਬਣ ਕੇ ਤਿਆਰ ਹੋ ਜਾਵੇਗਾ ਤਦ ਘਰ ਦੇ ਮਹੂਰਤ ਚ ਸ਼ਾਮਿਲ ਹੋਣ ਲਈ ਉਹ ਸਾਰਿਆ ਨੂੰ ਸੱਦਾ ਦੇਵੇਗੀ ਅਤੇ ਉਸ ਨੂੰ ਆਸ ਹੈ ਕਿ ਸਾਰੇ ਮਦਦਗਾਰ ਇਸ ਖ਼ੁਸ਼ੀ ਦੇ ਮੌਕੇ ਚ ਸ਼ਾਮਿਲ ਹੋਣਗੇ ਇਸ ਮੌਕੇ ਅਰਦਾਸ ਐੱਨ ਜੀ ਉ ਦੇ ਮੈਂਬਰਾ ਨੇ ਦੱਸਿਆ ਕਿ ਪੂਜਾ ਦੇ ਨਵੇ ਘਰ ਨੂੰ ਬਣਾਉਣ
ਵਾਸਤੇ ਬਹੁਤ ਸਾਰੇ ਲੋਕਾ ਨੇ ਪੈਸੇ ਭੇਜੇ ਹਨ ਜਿਹਨਾ ਦੀ ਕਿ ਸਾਡੀ ਐੱਨ ਜੀ ਉ ਬਹੁਤ ਧੰਨਵਾਦੀ ਹੈ ਉਨ੍ਹਾਂ ਦੱਸਿਆ ਕਿ ਹੁਣ ਤੱਕ ਬਹੁਤ ਸਾਰੇ ਲੋਕਾ ਨੇ ਸਾਡੀ ਐੱਨ ਜੀ ਉ ਅਤੇ ਪੂਜਾ ਦੇ ਬੈਂਕ ਅਕਾਊਂਟ ਦੇ ਵਿੱਚ ਤਿੰਨ ਲੱਖ ਦੇ ਕਰੀਬ ਪੈਸੇ ਭੇਜੇ ਹਨ ਅਤੇ ਹੋਰ ਪੈਸਿਆਂ ਦਾ ਆਉਣਾ ਜਾਰੀ ਹੈ ਜਿਸ ਨਾਲ ਕਿ ਪੂਜਾ ਦੇ ਘਰ ਦੀ ਉਸਾਰੀ ਦਾ ਕੰਮ ਨਪੇਰੇ ਚੜਾਇਆ ਜਾਣਾ ਹੈ ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਬਹੁਤ ਸਾਰੇ
ਲੋਕ ਇੱਥੇ ਪੁੱਜ ਕੇ ਵੀ ਕਈ ਪ੍ਰਕਾਰ ਨਾਲ ਪੂਜਾ ਦੀ ਮਦਦ ਕਰ ਰਹੇ ਹਨ ਉਨ੍ਹਾ ਸ਼ਪੱਸ਼ਟ ਕੀਤਾ ਕਿ ਜਦੋ ਪੂਜਾ ਦਾ ਘਰ ਪੂਰੀ ਤਰਾ ਬਣ ਕੇ ਤਿਆਰ ਹੋ ਜਾਵੇਗਾ ਉਸ ਤੋ ਬਾਅਦ ਸ਼ੋਸ਼ਲ ਮੀਡੀਆ ਜਾ ਫਿਰ ਕਿਸੇ ਪੱਤਰਕਾਰ ਰਾਹੀ ਅਰਦਾਸ ਐੱਨ ਜੀ ਉ ਅਤੇ ਪੂਜਾ ਦੇ ਬੈਂਕ ਅਕਾਊਂਟ ਦੇ ਖਾਤਿਆਂ ਵਿੱਚ ਆਏ ਪੈਸਿਆਂ ਨੂੰ ਸਭ ਦੇ ਸਾਹਮਣੇ ਬੈਂਕ ਸਟੇਟਮੈਂਟਾਂ ਰਾਹੀ ਸ਼ੌਅ ਕੀਤਾ ਜਾਵੇਗਾ ਅਤੇ ਇਸ ਦੌਰਾਨ ਜੋ ਵੀ ਪੈਸੇ ਵੱਧ ਜਾਣਗੇ ਉਨ੍ਹਾਂ ਪੈਸਿਆਂ ਦੀ ਦੋਹਾ ਬੱਚਿਆ ਦੇ ਨਾਮ ਤੇ ਸਾਂਝੀ ਐੱਫ ਡੀ ਬਣਵਾ ਦਿੱਤੀ ਜਾਵੇਗੀ ਤਾ ਜੋ ਉਹ ਪੈਸੇ ਦੋਹਾ ਦੇ ਚੰਗੇ ਭਵਿੱਖ ਲਈ ਕੰਮ ਆ ਸਕਣ ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਅਗਲੇ ਦਿਨਾ ਦੇ ਵਿੱਚ ਦੋਹਾ ਬੱਚਿਆ ਦਾ ਇਕ ਵਧੀਆਂ ਪ੍ਰਾਈਵੇਟ ਸਕੂਲ ਦੇ ਵਿੱਚ ਦਾਖਲਾ ਕਰਵਾ ਦਿੱਤਾ ਜਾਵੇਗਾ ਜਿਹਨਾ ਦੀ ਪੜਾਈ ਦਾ ਖਰਚਾ ਦੋ ਵੀਰਾ ਨੇ ਉਠਾਉਣ ਦਾ ਭਰੋਸਾ ਦਿੱਤਾ ਹੈ ਜਿਹਨਾ ਦਾ ਆਖਣਾ ਹੈ ਕਿ ਦੋਹੇ ਬੱਚੇ ਜਦ ਤੱਕ ਪੜਾਈ ਕਰਨਾ ਚਾਹੁਣ ਉਨ੍ਹਾਂ ਦੀ ਪੜਾਈ ਦਾ ਸਾਰਾ ਖਰਚਾ ਉਹੀ ਉਠਾਉਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |