Ticker

6/random/ticker-posts

ਮਕੈਨਿਕ ਮੁੰਡੇ ਨੇ ਸਕੂਟੀ ਦਾ ਲਾਇਆ ਅਜਿਹਾ ਜੁਗਾੜ..


 

ਉਕਤ ਤਸਵੀਰਾ ਦੇ ਵਿੱਚ ਇਕ ਛੋਟੇ ਜਿਹੇ ਟਰੈਕਟਰ ਨੂੰ ਦੇਖਿਆਂ ਜਾ ਸਕਦਾ ਹੈ ਜਿਸ ਨੂੰ ਬਣਾੁੳਣ ਵਾਲੇ ਬਲਜੀਤ ਸਿੰਘ ਜਲੰਧਰ ਦੇ ਕਿਸ਼ਨਪੁਰਾ ਵਿਖੇ ਰਹਿੰਦੇ ਹਨ ਅਤੇ ਸੋਨਾਲੀਕਾ ਕੰਪਨੀ ਦੇ ਵਿੱਚ ਬਤੌਰ ਮਕੈਨਿਕ ਦਾ ਕੰਮ ਕਰਦੇ ਹਨ ਗੱਲਬਾਤ ਕਰਦਿਆਂ ਹੋਇਆਂ ਬਲਜੀਤ ਸਿੰਘ ਨੇ ਦੱਸਿਆ ਕਿ

ਉਨ੍ਹਾਂ ਦੇ ਘਰ ਦੇ ਵਿੱਚ ਇਕ ਸਕੂਟਰੀ ਖੜੀ ਸੀ ਜੋ ਕਿ ਉਸ ਦੇ ਘਰਦੇ ਇਕ ਕਬਾੜੀਏ ਨੂੰ ਮਹਿਜ ਚਾਰ ਹਜਾਰ ਰੁਪਏ ਦੇ ਵਿੱਚ ਵੇਚਣ ਜਾ ਰਹੇ ਸਨ ਪਰ ਮੈ ਸਕੂਟਰੀ ਵੇਚਣ ਦੇਣ ਤੋ ਰੋਕ ਦਿੱਤਾ ਬਲਜੀਤ ਸਿੰਘ ਨੇ ਦੱਸਿਆ ਕਿ ਜਿਸ ਫੈਕਟਰੀ ਦੇ ਵਿੱਚ ਉਹ ਕੰਮ ਕਰਦਾ ਹੈ ਉੱਥੇ 12 ਹੋਰਸ ਪਾਵਰ ਤੋ ਲੈ ਕੇ 120 ਹੋਰਸ ਪਾਵਰ ਤੱਕ ਦੇ ਟਰੈਕਟਰ ਤਿਆਰ ਹੁੰਦੇ ਹਨ ਜਿਸ ਤੇ ਮੇਰੀ ਸੋਚ ਇਹ ਸੀ ਕਿ ਇਕ ਛੋਟਾ ਟਰੈਕਟਰ ਲਿਆ ਕੇ ਘਰ ਰੱਖਿਆਂ ਜਾਵੇ ਪਰ ਕੀਮਤ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਮੈ ਟਰੈਕਟਰ ਨਹੀ ਲਿਆ ਸਕਿਆਂ ਪਰ ਫਿਰ ਘਰ ਖੜੀ ਸਕੂਟਰੀ ਜੋ ਕਿ ਮੈ ਕਬਾੜ ਚ ਵੇਚਣ ਤੋ ਰੋਕ ਦਿੱਤੀ ਸੀ ਉਸੇ ਦੇ ਪਾਰਟਸ ਨੂੰ ਵਰਤੋ ਚ ਲਿਆ ਕਿ ਇਕ ਛੋਟਾ ਟਰੈਕਟਰ ਤਿਆਰ ਕੀਤਾ ਜਿਸ ਦੇ ਪਿਛਲੇ ਟਾਇਰ ਬੁਲਟ ਮੋਟਰ-ਸਾਈਕਲ ਦੇ ਵਰਤੇ ਗਏ ਹਨ ਉਨ੍ਹਾਂ ਦੱਸਿਆ ਕਿ ਇਸ ਨੂੰ ਬਣਾਉਣ ਦੇ ਵਿੱਚ 17 ਦਿਨ ਦਾ ਸਮਾ ਲੱਗਾ ਹੈ ਅਤੇ ਇਸ ਉਪਰ ਕੁੱਲ ਖਰਚ 65 ਹਜਾਰ ਰੁਪਏ ਦੇ ਕਰੀਬ ਆਇਆ ਹੈ ਉਨ੍ਹਾ ਦੱਸਿਆ ਕਿ ਇਸ ਤੋ ਇਲਾਵਾ ਉਹ 2019 ਦੇ ਵਿੱਚ ਆਪਣੀ ਫੈਕਟਰੀ ਚ ਵੀ ਇਕ ਟਰੈਕਟਰ ਤਿਆਰ ਕਰ ਚੁੱਕੇ ਹਨ ਜਿਸ ਤੋ ਖੁਸ਼ ਹੋ ਕੇ ਫੈਕਟਰੀ ਦੇ ਡਾਇਰੈਕਟਰ ਨੇ ਮੈਨੂੰ 61 ਹਜਾਰ ਰੁਪਏ ਨਾਲ ਸਨਮਾਨਿਤ ਕੀਤਾ ਸੀ ਅਤੇ ਹੁਣ ਮੈ ਇਕ ਥਾਰ ਗੱਡੀ ਤਿਆਰ ਕਰ ਰਿਹਾ ਹਾਂ ਜਿਸ ਦਾ ਵੀ 25 ਪ੍ਰਤੀਸ਼ਤ ਕੰਮ ਮੁਕੰਮਲ ਹੋ ਚੁੱਕਿਆਂ ਹੈ ਅਤੇ ਹੋਰ ਇਕ ਮਹੀਨੇ ਤੱਕ ਉਹ ਵੀ ਬਣ ਕੇ ਸਭ ਦੇ ਸਾਹਮਣੇ ਹੋਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |